ਨਹਮਯਾਹ 12
Punjabi Bible: Easy-to-Read Version
ਨਵੇਂ ਲੋਕਾਂ ਦਾ ਯਰੂਸ਼ਲਮ ’ਚ ਆਉਣਾ
12 ਇਹ ਉਹ ਜਾਜਕ ਅਤੇ ਲੇਵੀ ਹਨ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਆਏ:
ਸ਼ਰਾਯਾਹ, ਯਿਰਮਿਯਾਹ, ਅਜ਼ਰਾ,
2 ਅਮਰਯਾਹ, ਮੱਲੂਕ, ਹੱਟੂਸ਼,
3 ਸ਼ਕਨਯਾਹ, ਰਹੁਮ, ਮਰੇਮੋਬ,
4 ਇੱਦੋ, ਗਿਨਬੋਈ, ਅਬੀਯਾਹ,
5 ਮਿਯ੍ਯਾਮੀਨ, ਮਆਦਯਾਹ, ਬਿਲਗਾਹ,
6 ਸ਼ਮਅਯਾਹ ਯੋਯਾਰੀਬ, ਯਦਆਯਾਹ,
7 ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ।
ਇਹ ਲੋਕ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੇ ਆਗੂ ਸਨ।
8 ਅਤੇ ਲੇਵੀਆਂ ਵਿੱਚੋਂ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਇੰਚਾਰਜ ਸੀ। 9 ਬਕਬੁਕਯਾਹ ਅਤੇ ਉਨ੍ਨੀ ਉਨ੍ਹਾਂ ਲੇਵੀਆਂ ਦੇ ਸੰਬੰਧੀ ਸਨ ਅਤੇ ਇਹ ਦੋਨੋ ਆਦਮੀ ਉਨ੍ਹਾਂ ਦੇ ਸਾਹਮਣੇ ਵਾਲੇ ਪਾਸੇ ਸੇਵਾ ਵਿੱਚ ਖੜੋਁਦੇ ਹਨ। 10 ਯੇਸ਼ੂਆ ਯੋਯਾਕੀਮ ਦਾ ਪਿਤਾ ਸੀ, ਅਤੇ ਯੋਯਾਕੀਮ ਅਲਯਾਸ਼ੀਬ ਦਾ ਪਿਤਾ ਸੀ ਅਤੇ ਅਲਯਾਸ਼ੀਬ ਯੋਯਾਦਾ ਦਾ ਪਿਤਾ ਸੀ। 11 ਯੋਯਾਦਾ ਯੋਨਾਥਾਨ ਦਾ ਪਿਤਾ ਸੀ ਤੇ ਯੋਨਾਥਾਨ ਯਦ੍ਦੂਆ ਦਾ ਪਿਤਾ ਸੀ।
12 ਯੋਯਾਕੀਮ ਦੇ ਦਿਨਾਂ ਵਿੱਚ ਜਾਜਕਾਂ ਦੇ ਘਰਾਣਿਆਂ ਦੇ ਇਹ ਆਗੂ ਸਨ:
ਸ਼ਰਯਾਹ ਘਰਾਣੇ ਦਾ ਆਗੂ ਮਿਰਾਯਾਹ ਸੀ।
ਯਿਰਮਿਯਾਹ ਵੰਸ਼ ਦਾ ਆਗੂ ਹਨਨਯਾਹ ਸੀ।
13 ਅਜ਼ਰਾ ਘਰਾਣੇ ਦਾ ਆਗੂ ਮੱਸ਼ੁਲਾਮ
ਅਤੇ ਅਮਰਯਾਹ ਦਾ ਯਹੋਹਾਨਾਨ ਸੀ।
14 ਮਲੂਕੀ ਘਰਾਣੇ ਦਾ ਆਗੂ ਯੋਨਾਥਾਨ ਸੀ
ਅਤੇ ਸ਼ਬਨਯਾਹ ਘਰਾਣੇ ਦਾ ਆਗੂ ਯੂਸੁਫ਼ ਸੀ।
15 ਹਾਰੀਮ ਦੇ ਘਰਾਣੇ ਦਾ ਆਗੂ ਅਦਨਾ ਸੀ
ਅਤੇ ਮਰਾਯੋਬ ਦੇ ਘਰਾਣੇ ਦਾ ਆਗੂ ਹਲਕਈ ਸੀ।
16 ਇੱਦੋ ਦੇ ਘਰਾਣੇ ਦਾ ਆਗੂ ਜ਼ਕਰਯਾਹ ਸੀ
ਅਤੇ ਗਿਨਬੋਨ ਘਰਾਣੇ ਦਾ ਆਗੂ ਮੱਸ਼ੁਲਾਮ ਸੀ।
17 ਅਬੀਯਾਹ ਦੇ ਘਰਾਣੇ ਦਾ ਆਗੂ ਜ਼ਿਕਰੀ ਸੀ
ਅਤੇ ਮਿਨਯਾਮੀਨ ਅਤੇ ਮੋਅਦਯਾਹ ਦੇ ਘਰਾਣਿਆਂ ਦਾ ਆਗੂ ਪਿਲਟਾਈ ਸੀ।
18 ਬਿਲਗਾਹ ਦੇ ਘਰਾਣੇ ਦਾ ਆਗੂ ਸ਼ਂਮੂਆ ਸੀ
ਅਤੇ ਸ਼ਮਆਯਾਹ ਦੇ ਘਰਾਣੇ ਦਾ ਆਗੂ ਯਹੋਨਾਥਾਨ ਸੀ।
19 ਯੋਯਾਰੀਬ ਦੇ ਘਰਾਣੇ ਦਾ ਆਗੂ ਮਤਨਈ ਸੀ
ਅਤੇ ਯਦਆਯਾਹ ਘਰਾਣੇ ਦਾ ਆਗੂ ਉਜ਼ੀ ਸੀ।
20 ਸਲਈ ਦੇ ਘਰਾਣੇ ਦਾ ਆਗੂ ਕਲਈ ਸੀ
ਅਤੇ ਆਮੋਕ ਘਰਾਣੇ ਦਾ ਆਗੂ ਏਬਰ ਸੀ।
21 ਹਿਲਕੀਯਾਹ ਦੇ ਘਰਾਣੇ ਦਾ ਆਗੂ ਹਸ਼ਬਯਾਹ ਸੀ
ਅਤੇ ਯਦਆਯਾਹ ਦੇ ਘਰਾਣੇ ਦਾ ਆਗੂ ਨਬਨੇਲ ਸੀ।
22 ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯਦ੍ਦੂਆ ਦੇ ਦਿਨਾਂ ਦੌਰਾਨ ਲੇਵੀਆਂ ਅਤੇ ਜਾਜਕਾਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਂ ਫਾਰਸੀ ਪਾਤਸ਼ਾਹ ਦਾਰਾ ਦੇ ਸ਼ਾਸਨਕਾਲ ਦੌਰਾਨ ਲਿਖੇ ਗਏ ਸਨ। 23 ਲੇਵੀਆਂ ਦੇ ਵੱਡੇਰਿਆਂ ਦੇ ਆਗੂ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ। 24 ਅਤੇ ਲੇਵੀਆਂ ਦੇ ਆਗੂ-ਹਸ਼ਬਯਾਹ, ਸ਼ੇਰੇਬਯਾਹ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ, ਪਰਮੇਸ਼ੁਰ ਦੇ ਮਨੁੱਖ ਦਾਊਦ ਦੇ ਹੁਕਮ ਮੁਤਾਬਕ, ਉਹ ਉਸਤਤ ਦੇ ਗੀਤ ਸ਼ੁਰੂ ਕਰਨ ਲਈ ਇੱਕ-ਦੂਜੇ ਦੇ ਆਮ੍ਹੋ-ਸਾਹਮਣੇ ਖਲੋ ਗਏ, ਇੱਕ ਟੋਲਾ ਦੂਸਰੇ ਟੋਲੇ ਨੂੰ ਜਵਾਬ ਦਿੰਦਿਆਂ ਹੋਇਆਂ।
25 ਮੱਤਨਯਾਹ, ਬਕਬੁਕਯਾਹ, ਓਬਦਯਾਹ, ਮੱਸ਼ੁਲਾਮ, ਟਲਮੋਨ ਅਤੇ ਅੱਕੂਬ ਫ਼ਾਟਕਾਂ ਦੇ ਦਰਬਾਨ ਸਨ ਅਤੇ ਫ਼ਾਟਕਾਂ ਦੇ ਗੋਦਾਮਾਂ ਉੱਪਰ ਪਹਿਰਾ ਦਿੰਦੇ ਸਨ। 26 ਇਨ੍ਹਾਂ ਦਰਬਾਨਾਂ ਨੇ ਯੋਯਾਕੀਮ, ਯੇਸ਼ੂਆ ਦੇ ਪੁੱਤਰ, ਜੋ ਕਿ ਯੋਸਾਦਾਕ ਦਾ ਪੁੱਤਰ ਸੀ ਅਤੇ ਰਾਜਪਾਲ ਨਹਮਯਾਹ ਅਤੇ ਅਜ਼ਰਾ ਜਾਜਕ ਅਤੇ ਲਿਖਾਰੀ ਦੇ ਸਮੇਂ ਦੌਰਾਨ ਸੇਵਾ ਕੀਤੀ।
ਯਰੂਸ਼ਲਮ ਦੀ ਕੰਧ ਦਾ ਸਮਰਪਣ
27 ਲੋਕਾਂ ਨੇ ਯਰੂਸ਼ਲਮ ਦੀ ਕੰਧ ਨੂੰ ਸਮਰਪਿਤ ਕੀਤਾ। ਫ਼ੇਰ ਸਾਰੇ ਲੇਵੀਆਂ ਨੂੰ ਯਰੂਸ਼ਲਮ ਨੂੰ ਲਿਆਂਦਾ ਗਿਆ, ਜਿਨ੍ਹਾਂ ਵੀ ਨਗਰਾਂ ਵਿੱਚ ਉਹ ਰਹਿੰਦੇ ਸਨ। ਉਹ ਸਾਰੇ ਯਰੂਸ਼ਲਮ ਦੀ ਕੰਧ ਦੀ ਚੱਠ ਦਾ ਜਸ਼ਨ ਮਨਾਉਣ ਲਈ ਅਤੇ ਪਰਮੇਸ਼ੁਰ ਦੀ ਉਸਤਤ ਕਰਨ ਅਤੇ ਧੰਨਵਾਦ ਦੇਣ ਲਈ ਓੱਥੇ ਆਏ। ਇਉਂ ਉਨ੍ਹਾਂ ਨੇ ਛੈਣੇ, ਸਿਤਾਰਾਂ ਅਤੇ ਬਰਬਤਾਂ ਵਜ਼ਾਕੇ ਇਸ ਖੁਸ਼ੀ ਦਾ ਪ੍ਰਗਟਾਵਾ ਕੀਤਾ।
28-29 ਉਹ ਸਾਰੇ ਗਵਈਏ ਵ੍ਵੀ ਆਏ ਜੋ ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਵਿੱਚ ਰਹਿੰਦੇ ਸਨ। ਇਹ ਨਟੋਫ਼ਾਬ ਦੇ ਨਗਰਾਂ, ਬੈਤ-ਗਿਲਗਾਲ, ਗ਼ਬਾ ਦੇ ਖੇਤਾਂ ਅਤੇ ਅਜ਼ਮਾਵਬ ਤੋਂ ਇੱਕਤਰ ਹੋਏ। ਇਨ੍ਹਾਂ ਗਵਈਆਂ ਨੇ ਯਰੂਸ਼ਲਮ ਦੇ ਦੁਆਲੇ ਆਪਣੇ ਖੁਦ ਦੇ ਪਿਂਡ ਬਣਾਏ ਹੋਏ ਸਨ।
30 ਜਾਜਕਾਂ ਅਤੇ ਲੇਵੀਆਂ ਨੇ ਆਪਣੇ-ਆਪ ਨੂੰ ਸ਼ੁੱਧ ਕੀਤਾ ਅਤੇ ਉਨ੍ਹਾਂ ਨੇ ਲੋਕਾਂ, ਫ਼ਾਟਕਾਂ ਅਤੇ ਕੰਧ ਨੂੰ ਵੀ ਸ਼ੁੱਧ ਕੀਤਾ।
31 ਮੈਂ ਯਹੂਦਾਹ ਦੇ ਆਗੂਆਂ ਨੂੰ ਕਿਹਾ ਕਿ ਉਹ ਕੰਧ ਦੇ ਉਤਾਂਹ ਜਾ ਕੇ ਖਲੋ ਜਾਣ ਤੇ ਮੈਂ ਗਵਈਆਂ ਦੇ ਦੋ ਵੱਡੇ ਟੋਲੇ ਚੁਣੇ ਜੋ ਕਿ ਪਰਮੇਸ਼ੁਰ ਨੂੰ ਧੰਨਵਾਦ ਦੇ ਗੀਤ ਗਾ ਸੱਕਣ ਅਤੇ ਜਲੂਸ ਵਿੱਚ ਚੱਲ ਸੱਕਣ। ਇੱਕ ਟੋਲਾ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਦੇ ਫ਼ਾਟਕ ਵੱਲ ਨੂੰ ਗਿਆ। 32 ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਆਗੂ ਉਨ੍ਹਾਂ ਦੇ ਪਿੱਛੇ ਗਏ। 33 ਉਨ੍ਹਾਂ ਦੇ ਨਾਲ ਉਨ੍ਹਾਂ ਪਿੱਛੇ ਅਜ਼ਰਯਾਹ, ਅਜ਼ਰਾ, ਮੱਸ਼ੁਲਾਮ, 34 ਯਹੂਦਾਹ, ਬਿਨਯਾਮੀਨ, ਸ਼ਮਅਯਾਹ, ਯਿਰਮਿਯਾਹ, 35 ਅਤੇ ਜਾਜਕਾਂ ਦੇ ਘਰਾਣੇ ਵਿੱਚੋਂ ਤੁਰ੍ਹੀਆਂ ਦੇ ਨਾਲ ਜ਼ਕਰਯਾਹ, ਵੀ ਉਨ੍ਹਾਂ ਦੇ ਪਿੱਛੇ ਗਿਆ (ਜ਼ਕਰਯਾਹ ਯੋਨਾਥਾਨ ਦਾ ਪੁੱਤਰ ਸੀ, ਯੋਨਾਥਾਨ ਸ਼ਮਅਯਾਹ ਦਾ ਪੁੱਤਰ ਸੀ, ਸ਼ਮਅਯਾਹ ਮੱਤਨਯਾਹ ਦਾ ਪੁੱਤਰ ਸੀ, ਮੱਤਨਯਾਹ ਮੀਕਾਯਾਹ ਦਾ ਪੁੱਤਰ ਸੀ, ਮੀਕਾਯਾਹ ਜ਼ਕੂਰ ਦਾ ਪੁੱਤਰ ਸੀ ਅਤੇ ਜ਼ਕੂਰ ਆਸਾਫ਼ ਦਾ ਪੁੱਤਰ ਸੀ।) 36 ਉਨ੍ਹਾਂ ਦੇ ਇਲਾਵਾ, ਜ਼ਕਰਯਾਹ ਦੇ ਭਰਾ ਵੀ ਉਨ੍ਹਾਂ ਦੇ ਨਾਲ ਸਨ: ਸ਼ਮਅਯਾਹ, ਅਜ਼ਰੇਲ ਮਿਲਲਈ, ਗਿਲਲਈ, ਮਾਈ, ਨਬਨੇਲ, ਯਹੂਦਾਹ ਅਤੇ ਹਨਾਨੀ ਉਨ੍ਹਾਂ ਕੋਲਾਂ ਪਰਮੇਸ਼ੁਰ ਦੇ ਮਨੁੱਖ ਦਾਊਦ ਦੁਆਰਾ ਬਣਾਏ ਹੋਏ ਸਾਜ਼ ਵੀ ਸਨ। ਅਜ਼ਰਾ ਲਿਖਾਰੀ ਨੇ ਉਨ੍ਹਾਂ ਦੀ ਅਗਵਾਈ ਕੀਤੀ। 37 ਉਹ ਫ਼ੁਵਾਰੇ ਵਾਲੇ ਫ਼ਾਟਕ ਦੇ ਕੋਲ ਗਏ। ਉਹ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚਢ਼ਕੇ ਜਿੱਥੇ ਕੰਧ ਉਤਾਂਹ ਨੂੰ ਜਾਂਦੀ ਸੀ, ਅਤੇ ਦਾਊਦ ਦੇ ਘਰ ਤੋਂ ਅਗਾਂਹ ਲੰਘ ਕੇ ਪੂਰਬ ਵੱਲ ਜਲ ਫ਼ਾਟਕ ਨੂੰ ਗਏ।
38 ਗਵਈਯ੍ਯਾਂ ਦਾ ਦੂਜਾ ਜੱਬਾ ਦੂਜੀ ਦਿਸ਼ਾ ਖੱਬੇ ਪਾਸੇ ਵੱਲ ਨੂੰ ਗਿਆ। ਜਦੋਂ ਉਹ ਕੰਧ ਵੱਲ ਉਤਾਂਹ ਨੂੰ ਜਾ ਰਹੇ ਸਨ, ਮੈਂ ਅਤੇ ਅੱਧੇ ਲੋਕੀਂ ਉਨ੍ਹਾਂ ਦੇ ਪਿੱਛੇ ਸਨ। ਤੇ ਉਹ ਟੋਲਾ ਤਂਦੂਰਾਂ ਦੇ ਬੁਰਜ ਤੋਂ ਅਗਾਂਹ ਚੌੜੀ ਕੰਧ ਤੀਕ ਗਿਆ। 39 ਫ਼ੇਰ ਉਹ ਇਨ੍ਹਾਂ ਫ਼ਾਟਕਾਂ ਵੱਲ ਨੂੰ ਗਏ: ਅਫ਼ਰਾਈਮੀ ਫ਼ਾਟਕ ਤੋਂ ਪੁਰਾਣੇ ਫ਼ਾਟਕ ਤੱਕ ਤੇ ਫ਼ਿਰ ਮੱਛੀ ਫ਼ਾਟਕ ਨੂੰ। ਫ਼ੇਰ ਓਬੋਁ ਉਹ ਹਨਨੇਲ ਦੇ ਬੁਰਜ ਤੀਕ ਅਤੇ ਸੈਕੜੇ ਦੇ ਬੁਰਜ ਤੀਕ ਗਏ। ਇੰਝ, ਉਹ ਭੇਡਾਂ ਦੇ ਫ਼ਾਟਕ ਜਿੰਨੀ ਦੂਰ ਗਏ ਅਤੇ ਦਰਬਾਨ ਫ਼ਾਟਕ ਕੋਲ ਆਕੇ ਰੁਕੇ। 40 ਫ਼ੇਰ ਗਵਈਆਂ ਦੇ ਦੋ ਟੋਲੇ ਗਏ ਅਤੇ ਪਰਮੇਸ਼ੁਰ ਦੇ ਭਵਨ ਵਿੱਚ ਆਪੋ-ਆਪਣੀਆਂ ਥਾਵਾਂ ਤੇ ਖੜ੍ਹੇ ਹੋ ਗਏ ਅਤੇ ਮੈਂ ਅਤੇ ਅੱਧੇ ਅਧਿਕਾਰੀ ਜੋ ਕਿ ਮੇਰੇ ਨਾਲ ਸਨ ਆਪਣੀਆਂ ਥਾਵਾਂ ਤੇ ਖਲੋ ਗਏ। 41 ਫ਼ਿਰ ਇਹ ਜਾਜਕ ਜਾਕੇ ਆਪੋ-ਆਪਣੀਆਂ ਥਾਵਾਂ ਤੇ ਖਲੇ ਗਏ: ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ। ਉਨ੍ਹਾਂ ਦੇ ਹੱਥਾਂ ਵਿੱਚ ਆਪਣੀਆਂ ਤੁਰ੍ਹੀਆਂ ਸਨ। 42 ਅਤੇ ਫ਼ਿਰ ਜਾਜਕ ਮਅਸੇਯਾਹ ਸ਼ਮਆਯਾਹ, ਅਲਆਜ਼ਾਰ, ਉਜ਼ੀ, ਯ੍ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਵੀ ਮੰਦਰ ਵਿੱਚ ਆਪੋ-ਆਪਣੀ ਥਾਂ ਤੇ ਜਾ ਖੜੋਤੇ।
ਫਿਰ ਯਜ਼ਰਹਯਾਹ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਦੋਹਾਂ ਟੋਲਿਆਂ ਨੇ ਗਾਉਣਾ ਅਤੇ ਸੰਗੀਤ ਵਜਾਉਣਾ ਸ਼ੁਰੂ ਕਰ ਦਿੱਤਾ। 43 ਇਉਂ ਉਸ ਖਾਸ ਦਿਹਾੜੇ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਖੂਬ ਆਨੰਦ ਮਾਣਿਆ। ਪਰਮੇਸ਼ੁਰ ਨੇ ਸਭ ਨੂੰ ਪ੍ਰਸੰਨਤਾ ਬਖਸ਼ੀ। ਇੱਥੋਂ ਤੀਕ ਕਿ ਔਰਤਾਂ ਤੇ ਬੱਚੇ ਵੀ ਖੁਸ਼ੀ ਨਾਲ ਉਮਾਹ ਵਿੱਚ ਸਨ। ਦੂਰ ਦੁਰਾਡੇ ਲੋਕਾਂ ਨੂੰ ਵੀ ਯਰੂਸ਼ਲਮ ਤੋਂ ਖੁਸ਼ੀ ਦਾ ਗਾਨ ਸੁਣਾਈ ਦੇ ਰਿਹਾ ਸੀ।
44 ਉਸ ਦਿਨ, ਆਦਮੀਆਂ ਨੂੰ ਗੋਦਾਮਾਂ ਦਾ ਮੁਖੀਆ ਵੀ ਚੁਣਿਆ ਗਿਆ। ਲੋਕੀਂ ਆਪਣੇ ਨਾਲ ਆਪਣੀਆਂ ਸੁਗਾਤਾਂ ਸਮੇਤ ਪਹਿਲੇ ਫ਼ਲਾਂ ਅਤੇ ਨਗਰਾਂ ਦੇ ਖੇਤਾਂ ਵਿੱਚੋਂ, ਸ਼ਰ੍ਹਾ ਦੁਆਰਾ ਜਾਜਕਾਂ ਅਤੇ ਲੇਵੀਆਂ ਲਈ ਸੁਝਾਏ ਗਏ ਹਿਸਿਆਂ ਮੁਤਾਬਕ ਫ਼ਸਲਾਂ ਦੇ ਦਸਵੰਧ ਲੈ ਕੇ ਆਏ ਅਤੇ ਫ਼ਿਰ ਉਨ੍ਹਾਂ ਮੁਖੀਆਂ ਨੇ ਉਹ ਸਮੱਗ੍ਰੀ ਗੋਦਾਮਾਂ ਵਿੱਚ ਸੰਭਾਲੀ। ਯਹੂਦੀ ਲੋਕ ਜਾਜਕਾਂ ਅਤੇ ਲੇਵੀਆਂ ਦੀ ਜਿਂਮੇਵਾਰੀ ਤੇ ਕਾਰਜ ਤੇ ਬੜੇ ਖੁਸ਼ ਸਨ। 45 ਜਾਜਕਾਂ ਤੇ ਲੇਵੀਆਂ ਨੇ ਆਪਣੇ ਪਰਮੇਸ਼ੁਰ ਲਈ ਪੂਰੀ ਲਗਨ ਨਾਲ ਕੰਮ ਕੀਤਾ। ਉਨ੍ਹਾਂ ਨੇ ਸ਼ੁੱਧਤਾ ਦੇ ਫ਼ਰਜ਼ ਨੂੰ ਪੂਰਿਆਂ ਕੀਤਾ ਅਤੇ ਗਵਈਆਂ ਅਤੇ ਦਰਬਾਨਾਂ ਨੇ ਆਪਣਾ ਕਾਰਜ ਕੀਤਾ।। ਉਨ੍ਹਾਂ ਸਭਨਾਂ ਨੇ ਸਭ ਕੁਝ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮਾਂ ਮੁਤਾਬਕ ਕੀਤਾ। 46 ਕਿਉਂ ਕਿ ਬਹੁਤ ਸਮਾਂ ਪਹਿਲਾਂ ਦਾਊਦ ਅਤੇ ਆਸਾਫ਼ ਦੇ ਦਿਨੀਁ, ਓੱਥੇ ਗਵਈਆਂ ਦਾ ਨਿਰਦੇਸ਼ਕ ਸੀ ਅਤੇ ਉਸਤਤਿ ਦੇ ਗੀਤ ਸਨ ਅਤੇ ਪਰਮੇਸ਼ੁਰ ਨੂੰ ਧੰਨਵਾਦ ਸਨ।
47 ਇਸ ਲਈ ਸਾਰਾ ਇਸਰਾਏਲ ਜ਼ਰੁੱਬਾਬਲ ਅਤੇ ਨਹਮਯਾਹ ਦੇ ਸਮੇਂ ਦੌਰਾਨ ਗਵਈਆਂ ਅਤੇ ਦਰਬਾਨਾਂ ਦਾ ਹਿੱਸਾ ਹਰ ਰੋਜ਼ ਦਿੰਦਾ ਰਿਹਾ। ਉਨ੍ਹਾਂ ਨੇ ਲੇਵੀਆਂ ਲਈ ਚਂਦੇ ਅੱਡ ਰੱਖੇ ਅਤੇ ਲੇਵੀਆਂ ਨੇ ਆਪਣੇ ਚਂਦੇ ਹਾਰੂਨ ਦੇ ਉੱਤਰਾਧਿਕਾਰੀਆਂ ਲਈ ਅੱਡ ਰੱਖੇ।
2010 by Bible League International