ਨਹਮਯਾਹ 10
Punjabi Bible: Easy-to-Read Version
10 ਇਕਰਾਰਨਾਮੇ ਉੱਪਰ ਮੋਹਰ ਲਗਾਉਣ ਵਾਲੇ ਲੋਕਾਂ ਦੇ ਨਾਉਂ ਇਹ ਹਨ:
ਰਾਜਪਾਲ ਨਹਮਯਾਹ ਹਕਲਯਾਹ ਦਾ ਪੁੱਤਰ, ਅਤੇ ਸਿਦਕੀਯਾਹ। 2 ਸਰਾਯਾਹ, ਅਜ਼ਰਯਾਹ ਅਤੇ ਯਿਰਮਿਯਾਹ, 3 ਪਸ਼ਹੂਰ, ਅਮਰਯਾਹ ਅਤੇ ਮਲਕੀਯਾਹ, 4 ਹੱਟੂਸ਼, ਸਬਨਯਾਹ ਅਤੇ ਮੱਲੂਕ, 5 ਹਾਰਿਮ, ਮਰੇਮੋਬ, ਓਬਦਯਾਹ, 6 ਦਾਨੀਏਲ, ਗਿਨਬੋਨ ਅਤੇ ਬਾਰੂਕ, 7 ਮਸ਼ੁੱਲਾਮ, ਅਬੀਯਾਹ ਅਤੇ ਮੀਯਾਮੀਨ, 8 ਮਅਜ਼ਯਾਹ, ਬਿਲਗਈ ਅਤੇ ਸਮਆਯਾਹ। ਇਹ ਜਾਜਕ ਸਨ।
9 ਅਤੇ ਜਿਨ੍ਹਾਂ ਲੇਵੀਆਂ ਨੇ ਉਹ ਮੋਹਰ ਤੇ ਆਪਣੇ ਹਸਤਾਖਰ ਕੀਤੇ ਉਨ੍ਹਾਂ ਦੇ ਨਾਉਂ ਇਉਂ ਹਨ:
ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਘਰਾਣੇ ਵਿੱਚੋਂ ਬਿੰਨੂਈ, ਕਦਮੀਏਲ, 10 ਅਤੇ ਉਨ੍ਹਾਂ ਦੇ ਸਾਬੀ ਲੇਵੀ: ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11 ਮੀਕਾ, ਰਹੋਬ ਅਤੇ ਹਸ਼ਬਯਾਹ, 12 ਜ਼ੱਕੂਰ ਸ਼ੇਰੇਬਯਾਹ ਅਤੇ ਸ਼ਬਨਯਾਹ, 13 ਹੋਦੀਯਾਹ, ਬਾਨੀ ਅਤੇ ਬਨੀਨੂ।
14 ਅਤੇ ਜਿਨ੍ਹਾਂ ਆਗੂਆਂ ਨੇ ਉਸ ਮੋਹਰ ਉੱਪਰ ਹਸਤਾਖਰ ਕੀਤੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਇਉਂ ਹੈ:
ਪਰਓਸ਼, ਪਹਬਮੋਆਬ ਏਲਾਮ, ਜ਼ੱਤੂ, ਬਾਨੀ, 15 ਬੁਂਨੀ, ਅਜ਼ਗਾਦ, ਬੇਬਾਈ, 16 ਅਦੋਨੀਯਾਹ ਬਿਗਵਈ, ਆਦੀਨ, 17 ਆਟੇਰ, ਹਿਜ਼ਕੀਯਾਹ ਅਤੇ ਅਜ਼ੂਰ੍ਰ, 18 ਹੋਦੀਯਾਹ, ਹਾਸ਼ੁਮ ਅਤੇ ਬੇਸਾਈ, 19 ਹਾਰੀਫ਼, ਅਨਾਬੋਬ, ਨੇਬਾਈ, 20 ਮਗਪੀਆਸ਼, ਮੱਸ਼ੁਲਾਮ ਅਤੇ ਹੇਜ਼ੀਰ, 21 ਮਸ਼ੇਜ਼ਬੇਲ, ਸਾਦੋਕ, ਯਦ੍ਦੂਆ, 22 ਪਲਟਯਾਹ, ਹਾਨਾਨ ਅਤੇ ਅਨਾਯਾਹ, 23 ਹੋਸ਼ੇਆ, ਹਨਨਯਾਹ, ਹੱਸ਼ੂਬ, 24 ਹੱਲੋਹੇਸ਼, ਪਿਲਹਾ, ਸ਼ੋਬੇਕ, 25 ਰਹੂਮ, ਹਸ਼ਬਨਾਹ, ਮਅਸੇਯਾਹ, 26 ਅਹੀਯਾਹ, ਹਾਨਾਨ ਅਤੇ ਆਨਾਨ, 27 ਮੱਲੂਕ, ਹਾਰੀਮ ਅਤੇ ਬਆਨਾਹ।
28-29 ਇੰਝ ਇਨ੍ਹਾਂ ਸਾਰੇ ਲੋਕਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕਰਕੇ ਆਖਿਆ ਕਿ ਜੇਕਰ ਉਹ ਹੁਣ ਪਰਮੇਸ਼ੁਰ ਦੇ ਸ਼ਬਦ ਨਾ ਮੰਨਣ, ਤਾਂ ਸਾਰੀਆਂ ਮੰਦੀਆਂ ਗੱਲਾਂ ਉਨ੍ਹਾਂ ਉੱਪਰ ਵਾਪਸ ਪੈ ਜਾਣ। ਉਨ੍ਹਾਂ ਸਭ ਨੇ ਉਸ ਬਿਵਸਬਾ ਨੂੰ ਕਬੂਲਣ ਦਾ ਇਕਰਾਰ ਕੀਤਾ ਜੋ ਸਾਨੂੰ ਪਰਮੇਸ਼ੁਰ ਦੇ ਸੇਵਕ ਮੂਸਾ ਰਾਹੀਂ ਦਿੱਤੀ ਗਈ ਸੀ। ਇਨ੍ਹਾਂ ਸਭ ਨੇ ਉਨ੍ਹਾਂ ਸਾਰੇ ਹੁਕਮਾਂ, ਬਿਧੀਆਂ ਅਤੇ ਪਰਮੇਸ਼ੁਰ ਦੀ ਬਿਵਸਬਾ ਦੀਆਂ ਸਾਖੀ ਨੂੰ ਮੰਨਣ ਦਾ ਇਕਰਾਰ ਕੀਤਾ। ਜਿਨ੍ਹਾਂ ਲੋਕਾਂ ਨੇ ਇਹ ਇਕਰਾਰ ਕੀਤਾ ਉਹ ਸਨ: ਬਾਕੀ ਦੇ ਲੋਕ, ਜਾਜਕ, ਲੇਵੀ, ਦਰਬਾਨ, ਗਵਈਏ, ਮੰਦਰ ਦੇ ਸੇਵਕ ਅਤੇ ਹੋਰ ਸਾਰੇ ਲੋਕ ਜਿਨ੍ਹਾਂ ਨੇ ਆਪਣੇ-ਆਪ ਨੂੰ ਹੋਰਨਾਂ ਧਰਤੀਆਂ ਦੇ ਲੋਕਾਂ ਤੋਂ ਵੱਖਰਾ ਕਰ ਲਿਆ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਉਨ੍ਹਾਂ ਤੋਂ ਇਸ ਲਈ ਵੱਖਰਿਆਂ ਕਰ ਲਿਆ ਤਾਂ ਜੋ ਉਹ ਪਰਮੇਸ਼ੁਰ ਦੀ ਬਿਵਸਬਾ ਨੂੰ ਮੰਨ ਸੱਕਣ। ਇਹੀ ਨਹੀਂ, ਸਗੋਂ ਉਨ੍ਹਾਂ ਦੀਆਂ ਪਤਨੀਆਂ, ਪੁੱਤਰਾਂ ਅਤੇ ਧੀਆਂ, ਅਤੇ ਸਾਰੇ ਜਿਹੜੇ ਜਾਣਦੇ ਸਨ ਅਤੇ ਉਨ੍ਹਾਂ ਨੂੰ ਸਮਝਦੇ ਸਨ, ਉਨ੍ਹਾਂ ਨੇ ਵੀ ਆਪਣੇ-ਆਪ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰੱਖਿਆ ਉੱਨ੍ਹਾਂ ਆਪਣੇ ਭਰਾਵਾਂ ਨਾਲ ਮਿਲਕੇ ਇਹ ਸੌਂਹ ਖਾਧੀ ਅਤੇ ਇਹ ਫ਼ੈਸਲਾ ਕੀਤਾ ਕਿ ਅਸੀਂ ਪਰਮੇਸ਼ੁਰ ਦੀ ਬਿਵਸਬਾ ਮੁਤਾਬਕ ਹੀ ਚੱਲਾਂਗੇ ਜੋ ਕਿ ਪਰਮੇਸ਼ੁਰ ਦੇ ਸੇਵਕ ਮੂਸਾ ਦੁਆਰਾ ਦਿੱਤੀ ਗਈ ਅਤੇ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਦਾ ਪੂਰੀ ਤਰ੍ਹਾਂ ਪਾਲਣ ਕਰਾਂਗੇ।
30 “ਅਸੀਂ ਇਹ ਵੀ ਵਚਨ ਕਰਦੇ ਹਾਂ ਕਿ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ, ਅਤੇ ਨਾ ਹੀ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰਾਂਗੇ।
31 “ਜੇਕਰ ਇੱਥੋਂ ਦੇ ਲੋਕ ਸਬਤ ਦੇ ਦਿਨ ਸਾਡੇ ਕੋਲ ਦਾਨੇ ਜਾਂ ਹੋਰ ਵਸਤ ਵੇਚਣ ਲਈ ਆਉਣ ਤਾਂ ਅਸੀਂ ਉਨ੍ਹਾਂ ਨਾਲ ਉਸ ਖਾਸ ਦਿਨ ਤੇ ਜਾਂ ਕਿਸੇ ਹੋਰ ਛੁੱਟੀ ਵਾਲੇ ਦਿਨ ਵਪਾਰ ਨਹੀਂ ਕਰਾਂਗੇ। ਸੱਤਵੇਂ ਵਰ੍ਹੇ ਅਸੀਂ ਜ਼ਮੀਨ ਤੇ ਕੁਝ ਨਹੀਂ ਉਗਾਵਾਂਗੇ ਤੇ ਨਾ ਹੀ ਜ਼ਮੀਨ ਤੇ ਕੰਮ ਕਰਾਂਗੇ। ਅਸੀਂ ਉਸ ਕਰਜ਼ੇ ਨੂੰ ਰੱਦ ਕਰ ਦਿਆਂਗੇ ਜੋ ਦੂਸਰੇ ਲੋਕ ਸਾਡੇ ਦੇਣਦਾਰ ਹਨ।
32 “ਅਸੀਂ ਆਪਣੇ ਉੱਪਰ ਇੱਕ ਜ਼ਿੰਮੇਵਾਰੀ ਲਿੱਤੀ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਅਤੇ ਹੁਕਮਾਂ ਨੂੰ ਮੰਨਣ ਲਈ ਹਰ ਵਰ੍ਹੇ ਚਾਂਦੀ ਦੇ ਸ਼ੈਕਲ ਦਾ ਤੀਜਾ ਹਿੱਸਾ ਭੇਂਟ ਕਰਾਂਗੇ। 33 ਦਿਖਾਵੇ ਦੀ ਰੋਟੀ ਅਤੇ ਰੋਜ਼ਾਨਾ ਦੀਆਂ ਅਨਾਜ ਦੀਆਂ ਭੇਟਾਂ ਅਤੇ ਰੋਜ਼ਾਨਾ ਦੀਆਂ ਹੋਮ ਦੀਆਂ ਭੇਟਾਂ, ਸਬਤਾਂ, ਅਮਸਿਆ, ਨਿਯ੍ਯੁਕਤ ਕੀਤੇ ਪਰਬਾਂ ਅਤੇ ਪਵਿੱਤਰ ਭੇਟਾਂ, ਪਾਪ ਦੀਆਂ ਭੇਟਾਂ ਜੋ ਕਿ ਇਸਰਾਏਲ ਦੇ ਪ੍ਰਾਸਚਿਤ ਅਤੇ, ਸਾਡੇ ਪਰਮੇਸ਼ੁਰ ਦੇ ਮੰਦਰ ਦੇ ਕੰਮ ਲਈ ਹਨ।
34 “ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜ ਦੀ ਭੇਟਾਂ ਲਈ ਗੁਣੇ ਪਾਏ ਤਾਂ ਕਿ ਉਹ ਸਾਡੇ ਪਰਮੇਸ਼ੁਰ ਦੇ ਮੰਦਰ ਵਿੱਚ ਸਾਡੇ ਪੁਰਖਿਆਂ ਦੇ ਪਰਿਵਾਰਾਂ ਦੇ ਮੁਤਾਬਕ ਹਰ ਸਾਲ ਦੇ ਸਾਲ, ਠਹਿਰਾਏ ਹੋਏ ਸਮੇਂ ਉੱਤੇ, ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਪਰ ਬਾਲਣ ਲਈ ਲਿਆਂਦੀ ਜਾਵੇ। ਸਾਨੂੰ ਇਹ ਸਭ ਬਿਵਸਬਾ ਦੀ ਪੋਥੀ ਵਿੱਚ ਲਿਖੇ ਮੁਤਾਬਕ ਹੀ ਕਰਨਾ ਚਾਹੀਦਾ ਹੈ।
35 “ਅਸੀਂ ਹਰ ਸਾਲ, ਆਪਣੀ ਜ਼ਮੀਨ ਦੀ ਪਹਿਲੀ ਫ਼ਸਲ ਤੇ ਹਰ ਰੁੱਖ ਦਾ ਪਹਿਲਾ ਫ਼ਲ ਸਾਡੇ ਯਹੋਵਾਹ ਦੇ ਮੰਦਰ ਨੂੰ ਚੜ੍ਹਾਉਣ ਦੀ ਜ਼ਿੰਮੇਵਾਰੀ ਵੀ ਸਵੀਕਾਰ ਕਰਦੇ ਹਾਂ।
36 “ਜਿਵੇਂ ਕਿ ਇਹ ਵੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਇਹ ਸਭ ਕੁਝ ਕਰਾਂਗੇ: ਅਸੀਂ ਆਪਣੇ ਸਾਰੇ ਪਹਿਲੋਠੇ ਪੁੱਤਰ, ਗਾਵਾਂ, ਭੇਡਾਂ ਤੇ ਬੱਕਰੀਆਂ ਨੂੰ ਵੀ ਲੈ ਕੇ ਆਵਾਂਗੇ। ਅਸੀਂ ਇਹ ਸਾਰੇ ਪਹਿਲੋਠੇ ਆਪਣੇ ਪਰਮੇਸ਼ੁਰ ਦੇ ਮੰਦਰ ਵਿੱਚ ਜਾਜਕਾਂ ਕੋਲ ਲੈ ਕੇ ਆਵਾਂਗੇ ਜਿਹੜੇ ਉੱਥੇ ਸੇਵਾਦਾਰ ਹਨ।
37 “ਅਸੀਂ ਯਹੋਵਾਹ ਦੇ ਮੰਦਰ ਦੇ ਅੰਨ ਦੇ ਗੋਦਾਮ ਲਈ ਜਾਜਕਾਂ ਕੋਲ ਇਹ ਵਸਤਾਂ ਲੈ ਕੇ ਆਵਾਂਗੇ: ਸਾਡੀ ਤੌਣ ਦਾ ਪਹਿਲਾ ਪੇੜਾ, ਸਾਡੀਆਂ ਅਨਾਜ ਦੀਆਂ ਭੇਟਾਂ ਚੋ ਪਹਿਲਾ, ਸਾਰੇ ਰੁੱਖਾਂ ਦੇ ਪਹਿਲੇ ਫ਼ਲ ਅਤੇ ਸਾਡੇ ਤੇਲ ਅਤੇ ਮੈਅ ਦਾ ਪਹਿਲਾ ਹਿੱਸਾ। ਅਸੀਂ ਸਾਡੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ ਕੋਲ ਲੈ ਕੇ ਆਵਾਂਗੇ। ਕਿਉਂਕਿ ਜਿੱਥੇ ਵੀ ਅਸੀਂ ਕੰਮ ਕਰਦੇ ਹਾਂ, ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਲੇਵੀ ਇਨ੍ਹਾਂ ਦਾ ਦਸਵੰਧ ਲੈਂਦੇ ਹਨ। 38 ਜਦੋਂ ਲੇਵੀ ਇਹ ਦਸਵੰਧ ਇਕੱਠਾ ਕਰ ਰਹੇ ਹੋਣ, ਉਨ੍ਹਾਂ ਨਾਲ ਹਾਰੂਨ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਜਾਜਕ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਹ ਦਸਵੰਧ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਭੰਡਾਰੇ ਵਿੱਚ ਲੈ ਕੇ ਆਉਣਾ ਚਾਹੀਦਾ ਹੈ। 39 ਇਸਰਾਏਲ ਦੇ ਮਨੁੱਖ ਅਤੇ ਲੇਵੀ ਆਪਣੀਆਂ ਭੇਂਟਾਂ ਗੋਦਾਮਾਂ ਵਿੱਚ ਲੈ ਕੇ ਆਉਣ। ਉਨ੍ਹਾਂ ਨੂੰ ਆਪਣੀਆਂ ਅਨਾਜ, ਨਵੀਂ ਮੈਅ ਅਤੇ ਤੇਲ ਦੀਆਂ ਸੁਗਾਤਾਂ ਲਿਆਉਣੀਆਂ ਚਾਹੀਦੀਆਂ ਹਨ ਅਤੇ ਓੱਥੇ ਰੱਖਣ ਜਿੱਥੇ ਪਵਿੱਤਰ ਭਾਂਡੇ ਅਤੇ ਸੇਵਾ ਕਰਨ ਵਾਲੇ ਜਾਜਕ ਸੇਵਾ ਕਰਦੇ ਰਹਿੰਦੇ ਹਨ। ਗਵਈਏ ਅਤੇ ਦਰਬਾਨ ਵੀ ਓੱਥੇ ਹੀ ਰਹਿੰਦੇ ਹਨ।
“ਅਸੀਂ ਇਹ ਵੀ ਸੌਂਹ ਚੁਕੱਦੇ ਹਾਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਦੇਖਭਾਲ ਕਰਾਂਗੇ।”
2010 by Bible League International