ਅਸਤਰ 7
Punjabi Bible: Easy-to-Read Version
ਹਾਮਾਨ ਨੂੰ ਫਾਂਸੀ
7 ਤਾਂ ਫਿਰ ਪਾਤਸ਼ਾਹ ਤੇ ਹਾਮਾਨ ਅਸਤਰ ਦੀ ਦਾਅਵਤ ਤੇ ਪਹੁੰਚੇ। 2 ਤਾਂ ਫਿਰ ਜਦੋਂ ਦਾਅਵਤ ਦੇ ਦੌਰਾਨ ਦੂਸਰੇ ਦਿਨ ਮੈਅ ਪੀ ਰਹੇ ਸਨ, ਪਾਤਸ਼ਾਹ ਨੇ ਅਸਤਰ ਨੂੰ ਪੁੱਛਿਆ, “ਰ੍ਰਾਣੀ ਅਸਤਰ, ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈ! ਜੋ ਕੁਝ ਤੂੰ ਮਂਗੇਗੀ ਤੈਨੂੰ ਦਿੱਤਾ ਜਾਵੇਗਾ ਮੈਨੂੰ ਦੱਸ ਤੈਨੂੰ ਕੀ ਚਾਹੀਦਾ? ਤੂੰ ਜੋ ਵੀ ਮਂਗੇਁਗੀ , ਭਾਵੇਂ ਇਹ ਮੇਰਾ ਰਾਜ ਹੋਵੇ ਮੈਂ ਤੈਨੂੰ ਜ਼ਰੂਰ ਦੇਵਾਂਗਾ।”
3 ਰਾਣੀ ਅਸਤਰ ਨੇ ਕਿਹਾ, “ਪਾਤਸ਼ਾਹ, ਜੇਕਰ ਤੂੰ ਮੈਨੂੰ ਪਸੰਦ ਕਰਦਾ ਹੈਂ ਅਤੇ ਜੇਕਰ ਇਹ ਤੈਨੂੰ ਪ੍ਰਸੰਨ ਕਰੇ, ਤਾਂ ਮੈਨੂੰ ਜਿਉਣ ਦੇਵੀਂ। ਤੇ ਮੈਂ ਤੈਥੋਂ ਆਪਣੇ ਲੋਕਾਂ ਨੂੰ ਜਿਉਂਦਿਆਂ ਰਹਿਣ ਦੇਣ ਦੀ ਵੀ ਮੰਗ ਕਰਦੀ ਹਾਂ। ਬਸ ਇਹੀ ਮੇਰੀ ਫਰਿਆਦ ਹੈ। 4 ਕਿਉਂ ਕਿ ਮੈਂ ਅਤੇ ਮੇਰੇ ਲੋਕ ਨਸ਼ਟ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਕੁੱਲ ਸਰਬਨਾਸ਼ ਕੀਤੇ ਜਾਣ ਲਈ ਵੇਚ ਦਿੱਤੇ ਗਏ ਹਨ। ਜੇਕਰ ਅਸੀਂ ਦਾਸ-ਦਾਸੀਆਂ ਵਾਂਗ ਵੇਚੇ ਗਏ ਹੁੰਦੇ, ਤਾਂ ਮੈਂ ਚੁੱਪ ਰਹਿੰਦੀ ਕਿਉਂ ਕਿ ਸਾਡੀਆਂ ਮੁਸੀਬਤਾਂ ਰਾਜੇ ਦੇ ਚਿੰਤਾ ਕਰਨ ਲਈ ਵੱਡੀ ਸੱਮਸਿਆ ਨਹੀਂ ਹੋਣੀਆਂ ਸਨ।”
5 ਤਦ ਪਾਤਸ਼ਾਹ ਅਹਸ਼ਵੇਰੋਸ਼ ਨੇ ਰਾਣੀ ਨੂੰ ਪੁੱਛਿਆ, “ਕਿੱਸ ਨੇ ਅਜਿਹਾ ਤੁਹਾਡੇ ਨਾਲ ਕੀਤਾ ਹੈ? ਕਿਸ ਆਦਮੀ ਨੇ ਤੇਰੇ ਲੋਕਾਂ ਨਾਲ ਅਜਿਹਾ ਕਰਨ ਦੀ ਹਿਂਮਤ ਕੀਤੀ।”
6 ਅਸਤਰ ਨੇ ਕਿਹਾ, “ਜਿਹੜਾ ਵੈਰੀ ਸਾਡੇ ਵਿਰੁੱਧ ਵਿਉਂਤਾ ਬਣਾ ਰਿਹਾ ਉਹ ਇਹ ਬਦਆਦਮੀ ਹਾਮਾਨ ਹੈ।”
ਫ਼ੇਰ ਹਾਮਾਨ ਰਾਜੇ ਅਤੇ ਰਾਣੀ ਅੱਗੇ ਡਰ ਨਾਲ ਕੰਬਣ ਲੱਗ ਪਿਆ। 7 ਪਾਤਸ਼ਾਹ ਨੂੰ ਬੜਾ ਕਰੋਧ ਆਇਆ। ਉਹ ਆਪਣੀ ਮੈਅ ਉੱਥੇ ਹੀ ਛੱਡ ਕੇ ਉੱਠ ਖਲੋਤਾ ਅਤੇ ਆਪਣੇ ਬਾਗ਼ ਵੱਲ ਚੱਲਾ ਗਿਆ। ਪਰ ਹਾਮਾਨ ਰਾਣੀ ਕੋਲ ਰਹਿ ਕੇ ਆਪਣੀ ਜਾਨ ਬਖਸ਼ਾਉਣ ਲਈ ਫ਼ਰਿਆਦ ਕਰਦਾ ਰਿਹਾ, ਕਿਉਂ ਕਿ ਉਹ ਜਾਣਦਾ ਸੀ ਕਿ ਰਾਜੇ ਨੇ ਉਸ ਨੂੰ ਮਰਵਾਉਣ ਦਾ ਨਿਆਂ ਕਰ ਲਿਆ ਸੀ। 8 ਜਦੋਂ ਪਾਤਸ਼ਾਹ ਬਾਗ਼ ਵਿੱਚੋਂ ਦਾਅਵਤਖਾਨੇ ਵੱਲ ਮੁੜ ਰਿਹਾ ਸੀ, ਤਾਂ ਉਸ ਨੇ ਹਾਮਾਨ ਨੂੰ ਉਸ ਚੌਂਕੀ ਤੇ ਡਿਗਦਿਆਂ ਵੇਖਿਆ ਜਿੱਥੇ ਅਸਤਰ ਬੈਠੀ ਹੋਈ ਸੀ ਤਾਂ ਪਾਤਸ਼ਾਹ ਕਰੋਧ ਵਿੱਚ ਉੱਚੀ ਆਵਾਜ਼ ਵਿੱਚ ਬੋਲਿਆ, “ਮੇਰੇ ਘਰ ਵਿੱਚ ਹੁੰਦਿਆਂ ਹੋਇਆਂ ਮੇਰੀ ਰਾਣੀ ਤੇ ਕਾਮਵਾਸਨਾ ਨਾਲ ਵਾਰ ਕਰਨ ਦੀ ਤੇਰੀ ਇੰਨੀ ਜੁਰਅਤ ਕਿਵੇਂ ਹੋਈ?”
ਜਿਉਂ ਹੀ ਪਾਤਸ਼ਾਹ ਨੇ ਇਉਂ ਆਖਿਆ ਤਾਂ ਦਾਸਾਂ ਨੇ ਦਾਅਵਤਖਾਨੇ ਵਿੱਚ ਆ ਕੇ ਹਾਮਾਨ ਨੂੰ ਮਾਰ ਦਿੱਤਾ। [a] 9 ਫਿਰ ਉਨ੍ਹਾਂ ਖੁਸਰਿਆਂ ਵਿੱਚੋਂ ਇੱਕ ਨੇ ਹਰਬੋਨਾਹ ਨੇ ਪਾਤਸ਼ਾਹ ਨੂੰ ਆਖਿਆ, “ਇੱਕ 75 ਫੁੱਟ ਉੱਚੀ ਝੂਲਦੀ ਚੌਂਕੀ ਹਾਮਾਨ ਨੇ ਮਰਦਕਈ ਨੂੰ ਸੂਲੀ ਚੜ੍ਹਾਉਣ ਲਈ ਆਪਣੇ ਘਰ ਦੇ ਅੱਗੇ ਬਣਾਈ ਹੈ ਮਾਰਦਜਈ ਹੀ ਉਹ ਆਦਮੀ ਹੈ ਜਿਸਨੇ ਤੈਨੂੰ ਮਾਰੇ ਜਾਣ ਦੀ ਵਿਉਂਤ ਬਾਰੇ ਜਾਣਕਾਰੀ ਦੇਕੇ ਤੇਰੀ ਜਾਨ ਬਚਾਈ ਸੀ।”
ਪਾਤਸ਼ਾਹ ਨੇ ਕਿਹਾ, “ਇਸੇ ਸੂਲੀ ਤੇ ਹਾਮਾਨ ਨੂੰ ਟੰਗ ਦੇਵੋ।”
10 ਤਾਂ ਉਨ੍ਹਾਂ ਨੇ ਉਸੇ ਸੂਲੀ ਤੇ, ਜੋ ਹਾਮਾਨ ਨੇ ਮਾਰਦਕਈ ਲਈ ਬਣਾਈ ਸੀ, ਹਾਮਾਨ ਨੂੰ ਟੰਗ ਦਿੱਤਾ। ਤਾਂ ਪਾਤਸ਼ਾਹ ਦਾ ਕਰੋਧ ਢਲ ਗਿਆ।
Footnotes
- ਅਸਤਰ 7:8 ਹਾਮਾਨ ਨੂੰ ਮਾਰ ਦਿਤ੍ਤਾ ਮੂਲਅਰਬ, “ਹਾਮਾਨ ਦਾ ਚਿਹਰਾ ਢੱਕ ਦਿਤ੍ਤਾ।”
2010 by Bible League International